Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005347038
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 9th (Old Book)

ਪਾਠ - 5
ਐੱਮ. ਐੱਸ. ਐਕਸੈੱਸ ਵਿੱਚ ਕੰਮ ਕਰਨਾ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਡਾਟਾਬੇਸ ਵੱਖ-ਵੱਖ ਵਸਤੂਆਂ (Objects) ਜਿਵੇਂ ਟੇਬਲ, ਕੁਐਰੀਜ਼, ਫਾਰਮ, ਰਿਪੋਰਟ, ਪੇਜ, ਮਾਇਕਰੋ ਆਦਿ ਦਾ ਸਮੂਹ ਹੁੰਦਾ ਹੈ।
  2. ਟੇਬਲ ਰਿਕਾਰਡਜ਼ ਦਾ ਸਮੂਹ ਅਤੇ ਰਿਕਾਰਡ ਸਬੰਧਤ ਫੀਲਡਜ਼ ਦਾ ਸਮੂਹ ਹੁੰਦਾ ਹੈ।
  3. ਐਕਸੈੱਸ ਇੱਕ ਰਿਲੇਸ਼ਨਲ ਡਾਟਾਬੇਸ ਮੈਨਜਮੈਂਟ ਸਿਸਟਮ ਹੈ।
  4. ਐਕਸੈੱਸ ਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਹੁੰਦੇ ਹਨ ਜਿਵੇਂ ਕਿ - ਟੇਬਲ, ਕੁਏਰੀਜ਼, ਫਾਰਮਜ਼, ਰਿਪੋਰਟਸ, ਮਾਇਕ੍ਰੋਜ਼ ਅਤੇ ਮਾਡਿਊਲਜ਼ ਆਦਿ।
  5. ਐਕਸੈੱਸ ਵਿੱਚ ਕਈ ਪ੍ਰਕਾਰ ਦੀਆਂ ਡਾਟਾ ਟਾਈਪਸ ਵਰਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਕੁਝ ਹਨ - ਟੈਕਸਟ, ਨੰਬਰ, ਡੇਟ/ ਟਾਈਮ, ਯੈੱਸ/ ਨੋ ਆਦਿ।
  6. ਟੇਬਲ ਬਣਾਉਣ ਦੇ ਹੇਠਾਂ ਲਿਖੇ ਤਿੰਨ ਤਰੀਕੇ ਹਨ: -
    • ਡਿਜ਼ਾਈਨ ਵਿਊ
    • ਵਿਜ਼ਰਡ ਵਿਊ
    • ਡਾਟਾ ਐਂਟਰ ਕਰਕੇ
  7. ਡਾਟਾਬੇਸ ਬਣਾਉਣ ਸਮੇਂ ਪਹਿਲਾਂ ਟੇਬਲ ਬਣਾਇਆ ਜਾਂਦਾ ਹੈ ਤੇ ਫਿਰ ਉਸ ਵਿੱਚ ਡਾਟਾ ਦਾਖਲ ਕੀਤਾ ਜਾਂਦਾ ਹੈ।
  8. ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣਾ ਬਹੁਤ ਅਸਾਨ ਹੁੰਦਾ ਹੈ।
  9. ਆਬਜੈਕਟ ਡਾਟਾਬੇਸ ਦਾ ਇੱਕ ਭਾਗ ਹੈ ਜਿਵੇਂ ਕਿ ਟੇਬਲ, ਕੁਐਰੀਜ਼, ਫਾਰਮਜ਼, ਰਿਪੋਰਟਸ, ਮਾਇਕ੍ਰੋਜ਼, ਪੇਜ਼ਿਜ਼ ਅਤੇ ਮਾਡਿਊਲ ਆਦਿ।
  10. ਫੀਲਡ ਡਾਟਾਬੇਸ ਵਿੱਚ ਇੱਕ ਕਾਲਮ ਹੁੰਦਾ ਹੈ ਜਿਹੜਾ ਕਿ ਕੀਮਤਾਂ (Values) ਨੂੰ ਪਰਿਭਾਸ਼ਿਤ ਕਰਦਾ ਹੈ।
  1. ਐੱਮ. ਐੱਸ. ਐਕਸੈੱਸ .......... ਮੈਨਜਮੈਂਟ ਸਿਸਟਮ ਹੈ।
  2. ਉੱਤਰ:- ਰਿਲੇਸ਼ਨਲ ਡਾਟਾਬੇਸ
  3. ਟੇਬਲ ਵਿੱਚ ਡਾਟਾ ............ ਅਤੇ ........... ਵਿੱਚ ਰੱਖਿਆ ਜਾਂਦਾ ਹੈ।
  4. ਉੱਤਰ:- ਰੋਅਜ਼, ਕਾਲਮਜ਼
  5. ਐਕਸੈੱਸ ਵਿੱਚ ਟੈਕਸਟ, ਨੰਬਰ ਆਦਿ ............ ਟਾਈਪ ਵਰਤੀ ਜਾਂਦੀ ਹੈ।
  6. ਉੱਤਰ:- ਡਾਟਾ
  7. .............. ਟੇਬਲ ਬਣਾਉਣਾ ਬਹੁਤ ਅਸਾਨ ਹੈ।
  8. ਉੱਤਰ:- ਵਿਜ਼ਾਰਡ ਰਾਹੀਂ
  9. ਡਾਟਾਬੇਸ ਬਣਾਉਣ ਲਈ ਪਹਿਲਾਂ ............ ਜਾਂਦਾ ਹੈ ਤੇ ਫਿਰ ਉਸ ਵਿੱਚ ਡਾਟਾ ਦਾਖਲ ਕਿਤਾ ਜਾਂਦਾ ਹੈ।
  10. ਉੱਤਰ:- ਟੇਬਲ ਬਣਾਇਆ
2) ਸਹੀ ਅਤੇ ਗਲਤ ਦੱਸੋ:-
  1. ਐੱਮ. ਐੱਸ. ਐਕਸੈੱਸ ਇੱਕ ਸਪਰੈੱਡਸ਼ੀਟ ਪੈਕੇਜ ਹੈ।
  2. ਉੱਤਰ:- ਗਲਤ।
  3. ਐਕਸੈੱਸ ਵਿੱਚ ਟੇਬਲ ਤਿੰਨ ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ।
  4. ਉੱਤਰ:- ਸਹੀ।
  5. ਟੇਬਲ ਵਿੱਚ ਡਾਟਾ ਨੂੰ ਸੰਪਾਦਨ (Edit) ਕਰਨਾ ਸੰਭਵ ਨਹੀਂ।
  6. ਉੱਤਰ:- ਗਲਤ।
  7. ਅਸੀਂ ਦੋ ਟੇਬਲਜ਼ ਵਿਚਕਾਰ ਸਬੰਧ ਸਥਾਪਿਤ ਕਰ ਸਕਦੇ ਹਾਂ।
  8. ਉੱਤਰ:- ਸਹੀ।
  9. ਰਿਪੋਰਟ ਵਿਚਲੇ ਡਾਟੇ ਨੂੰ ਬਦਲਿਆ ਨਹੀਂ ਜਾ ਸਕਦਾ।
  10. ਉੱਤਰ:- ਗਲਤ।
  11. ਡਾਟਾਬੇਸ ਇੱਕ ਦੂਜੇ ਨਾਲ ਸਬੰਧਿਤ ਰਿਕਾਰਡਜ਼ ਦਾ ਇੱਕਠ ਨਹੀਂ ਹੁੰਦਾ।
  12. ਉੱਤਰ:- ਗਲਤ।
3) ਸਹੀ ਮਿਲਾਨ ਕਰੋ:-
Column AColumn B
ਐਕਸੈੱਸਸਟੂਡੈਂਟ ਰੋਲ ਨੰਬਰ
ਟੇਬਲਟੈਕਸਟ, ਨੰਬਰ, ਡੇਟ ਐਂਡ ਟਾਈਮ
ਫੀਲਡਡਾਟਾ ਦਾਖਲ ਕਰਵਾਉਣ ਲਈ ਟੇਬਲ
ਡਾਟਾ ਟਾਈਪਸਡਾਟਾਬੇਸ ਸਾਫ਼ਟਵੇਅਰ
ਡਾਟਾਸ਼ੀਟ ਵਿਊਰੋਅਜ਼ ਅਤੇ ਕਾਲਮਜ਼
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਐਕਸੈੱਸਡਾਟਾਬੇਸ ਸਾਫਟਵੇਅਰ
ਟੇਬਲਰੋਅਜ਼ ਅਤੇ ਕਾਲਮਜ਼
ਫੀਲਡਸਟੂਡੈਂਟ ਰੋਲ ਨੰਬਰ
ਡਾਟਾ ਟਾਈਪਸਟੈਕਸਟ, ਨੰਬਰ, ਡੇਟ ਐਂਡ ਟਾਈਮ
ਡਾਟਾਸ਼ੀਟ ਵਿਊਡਾਟਾ ਦਾਖਲ ਕਰਵਾਉਣ ਲਈ ਟੇਬਲ
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਟੇਬਲ ਬਣਾਉਣ ਦੇ ਦੋ ਵੱਖ-ਵੱਖ ਤਰੀਕਿਆਂ ਦੇ ਨਾਮ ਦੱਸੋ।
  2. ਉੱਤਰ:- ਟੇਬਲ ਬਣਾਉਣ ਦੇ ਦੋ ਵੱਖ-ਵੱਖ ਤਰੀਕਿਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. ਕਰੀਏਟ ਟੇਬਲ ਇਨ ਡਿਜ਼ਾਈਨ ਵਿਊ (Create Table in Design View)
    2. ਕਰੀਏਟ ਟੇਬਲ ਬਾਏ ਵੀਜ਼ਰਡ ਵਿਊ (Create Table by Wizard View)
  3. ਫਾਰਮ ਕੀ ਹੁੰਦਾ ਹੈ?
  4. ਉੱਤਰ:- ਟੇਬਲ ਵਿਚਲੇ ਡਾਟੇ ਨੂੰ ਆਪਣੀ ਲੋੜ ਅਨੁਸਾਰ ਦੇਖਣ ਅਤੇ ਬਦਲਣ ਲਈ ਫਾਰਮ ਵਰਤੇ ਜਾਂਦੇ ਹਨ। ਯੂਜ਼ਰ ਨੂੰ ਟੇਬਲ ਨਾਲ ਜੋਵਨ ਲਈ ਫਾਰਮ ਲਾਭਦਾਇਕ ਸਿੱਧ ਹੁੰਦੇ ਹਨ।
  5. ਕੋਈ 5 ਡਾਟਾ ਟਾਈਪਸ ਦੇ ਨਾਮ ਦੱਸੋ।
  6. ਉੱਤਰ:- ਟੈਕਸ (Text), ਨੰਬਰ (Number), ਡੇਟ/ ਟਾਈਮ (Date/Time), ਯੈੱਸ/ਨੋ (Yes/ No), ਮੀਮੋ (Memo)।
  7. ਕੁਏਰੀਜ਼ ਕੀ ਹੁੰਦੇ ਹੈ?
  8. ਉੱਤਰ:- ਕੁਐਰੀਜ਼ ਡਾਟਾਬੇਸ ਤੋਂ ਸੂਚਨਾ ਪ੍ਰਾਪਤ ਕਰਦੀ ਹੈ। ਤੁਸੀਂ ਸਿਲੈਕਟ ਕਰਨ, ਅਪਡੇਟ ਕਰਨ, ਦਾਖਲ ਕਰਨ ਅਤੇ ਡਿਲੀਟ ਕਰਨ ਲਈ ਕੁਏਰੀ ਪ੍ਰਭਾਸ਼ਿਤ ਕਰ ਸਕਦੇ ਹੋ।
  9. ਨਵੀਂ ਡਾਟਾਬੇਸ ਫਾਈਲ ਬਣਾਉਣ ਦਾ ਤਰੀਕਾ ਦੱਸੋ।
  10. ਉੱਤਰ:- ਨਵੀਂ ਡਾਟਾਬੇਸ ਫਾਈਲ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: -
    1. File → New → Blank Database ਮੀਨੂੰ ਤੇ ਕਲਿੱਕ ਕਰੋ।
    2. ਡਾਟਾਬੇਸ ਫਾਈਲ ਦਾ ਨਾਮ ਟਾਈਪ ਕਰੋ।
    3. ਕਰੀਏ (Create) ਬਟਨ ਉੱਤੇ ਕਲਿੱਕ ਕਰੋ। ਡਾਟਾਬੇਸ ਸੇਵ ਹੋ ਜਾਵੇਗਾ।
5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਡਿਜ਼ਾਈਨ ਵਿਊ ਰਾਹੀਂ ਟੇਬਲ ਬਣਾਉਣ ਦਾ ਤਰੀਕਾ ਦੱਸੋ।
  2. ਉੱਤਰ:-
  3. ਹੇਠਾਂ ਲਿਖਿਆਂ ਤੇ ਨੋਟ ਲਿਖੋ: -
    1. ਕੁਐਰੀਜ਼
    2. ਫਾਰਮਜ਼
    3. ਰਿਪੋਰਟਸ
  4. ਉੱਤਰ:-
  5. ਐਕਸੈੱਸ ਵਿੱਚ ਕਿਹੜੀਆਂ - ਕਿਹੜੀਆਂ ਡਾਟਾ ਟਾਈਪਸ ਵਰਤੀਆਂ ਜਾਂਦੀਆਂ ਹਨ? ਵਰਣਨ ਕਰੋ।
  6. ਉੱਤਰ:-
SmartStudies.in © 2012-2023